‘ਬਾਯਰ ਸਮਾਧਾਨ’ ਬਾਯਰ ਦਾ ਇੱਕ ਵਿਦਿਆਤਮਕ ਅਤੇ ਹਦਾਇਤੀ ਡਿਜਿਟਲ ਪਲੈਟਫਾਰਮ ਹੈ। ਸਾਡਾ ਮੰਤਵ ਹੈ, ਝੋਨੇ ਦੇ ਕਿਸਾਨਾਂ ਨੂੰ ਝੋਨੇ ਦੀ ਖੇਤੀ ਦੇ ਲਈ ਮਾਹਰ ਸਲਾਹ, ਝੋਨੇ ਦੀਆਂ ਨਵੀਆਂ ਖੇਤੀ ਕਿਰਿਆਵਾਂ ਦੀ ਜਾਣਕਾਰੀ ਅਤੇ ਫਸਲ ਦੇ ਅਨੁਸਾਰ ਕਦਮ ਕਦਮ ਤੇ ਸਮਾਧਾਨ ਉਪਲੱਬਧ ਕਰਵਾਉਣਾ।
ਬਾਯਰ ਸਮਾਧਾਨ ਨਾਲ ਜੁੜ ਕੇ ਕਿਸਾਨ ਖੁਦ ਨੂੰ ਸਭ ਤੋਂ ਵਧੀਆ ਖੇਤੀ ਬਾੜੀ ਢੰਗਾਂ ਬਾਰੇ ਸਿਖਿਅਤ ਕਰ ਸਕਦੇ ਹਨ ਅਤੇ ਆਪਣੇ ਝੋਨੇ ਦੀ ਬਿਜਾਈ ਜਾਂ ਰੋਪਾਈ ਦੀ ਤਰੀਕ ਰਜਿਸਟਰ ਕਰਨ ‘ਤੇ ਆਪਣੀ ਫਸਲ ਦੇ ਬਾਰੇ ਕਦਮ ਕਦਮ ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਬਾਯਰ ਸਮਾਧਾਨ ਦੇ ਤਹਿਤ ਸੁਝਾਏ ਉਤਪਾਦ ਅਤੇ ਜਾਣਕਾਰੀ ਪਰਖੀ ਅਤੇ ਅਜ਼ਮਾਈ ਹੋਈ ਹੈ ਅਤੇ ਇਸ ਤੋਂ ਦੇਸ਼ ਭਰ ਦੇ ਕਿਸਾਨਾਂ ਨੇ ਉਪਜ ਵਿੱਚ ਵਾਧਾ ਅਤੇ ਬੇਹਤਰ ਗੁਣਵੱਤਾ ਪ੍ਰਾਪਤ ਕੀਤੀ ਹੈ।
ਹੁਣ ਤੁਸੀਂ ਵੀ ਅੱਜ ਹੀ ‘ਬਾਯਰ ਸਮਾਧਾਨ’ ਦਾ ਹਿੱਸਾ ਬਣੋ ਅਤੇ ਆਪਣੇ ਸਮਾਰਟਫੋਨ ‘ਤੇ ਕਦੇ ਵੀ, ਕਿੱਥੇ ਵੀ ਝੋਨੇ ਦੀ ਖੇਤੀ ਦੀ ਵਿਆਪਕ ਜਾਣਕਾਰੀ ਪ੍ਰਾਪਤ ਕਰੋ।
ਡਾਇਰੇਕਟ ਸੀਡਡ ਰਾਈਸ (ਸਿੱਧੇ ਬੀਜ ਵਾਲੀ ਖੇਤੀ) ਇੱਕ ਅਜਿਹੀ ਖੇਤੀਬਾੜੀ ਤਕਨੀਕ ਹੈ ਜੋ ਨਰਸਰੀ ਤੋਂ ਪਨੀਰੀ ਲਾਉਣ ਦੀ ਰਵਾਇਤੀ ਵਿਧੀ ਦੀ ਬਜਾਏ ਖੇਤ ਵਿੱਚ ਸਿੱਧੇ ਬੀਜੇ ਬੀਜਾਂ ਤੋਂ ਝੋਨੇ ਦੀਆਂ ਫਸਲਾਂ ਨੂੰ ਉਗਾਉਣ ਵਿੱਚ ਮਦਦ ਕਰਦੀ ਹੈ।
ਬੀਜ, ਡਰਿੱਲ ਮਸ਼ੀਨ ਨਾਲ ਸੁੱਕੇ ਖੇਤ ਵਿੱਚ ਡਰਿੱਲ ਕੀਤੇ ਜਾਂਦੇ ਹਨ ਅਤੇ ਬਿਜਾਈ ਤੋਂ ਬਾਅਦ ਖੇਤ ਦੀ ਸਿੰਚਾਈ ਕੀਤੀ ਜਾਂਦੀ ਹੈ।
ਸਿੰਚਾਈ (ਰੌਣੀ) ਤੋਂ ਬਾਅਦ, ਬੀਜਾਂ ਨੂੰ ਬੀਜ ਡਰਿੱਲ ਮਸ਼ੀਨ ਨਾਲ ਸਿੱਲ੍ਹੀ ਮਿੱਟੀ ਵਿੱਚ ਬੀਜਿਆ ਜਾਂਦਾ ਹੈ।