ਸਿੱਧੀ ਬਿਜਾਈ ਵਾਲੀ ਖੇਤੀ ਕੀ ਹੈ? ਅਤੇ ਇਹ ਕਿਵੇਂ ਕੰਮ ਕਰਦੀ ਹੈ:

ਸਿੱਧੀ ਬਿਜਾਈ ਵਾਲੀ ਖੇਤੀ ਇੱਕ ਖੇਤੀ ਦੀ ਤਕਨੀਕ ਹੈ ਜੋ ਕਿ ਨਰਸਰੀ ਤੋਂ ਲੈ ਕੇ ਟਰਾਂਸਪਲਾਂਟ ਕਰਨ ਤੱਕ ਰਵਾਇਤੀ ਵਿਧੀ ਦੀ ਬਜਾਏ ਖੇਤ ਵਿੱਚ ਸਿੱਧੇ ਬੀਜੇ ਗਏ ਬੀਜਾਂ ਦੁਆਰਾ ਝੋਨੇ ਦੀ ਫ਼ਸਲ ਉਗਾਉਣ ਵਿੱਚ ਮਦਦ ਕਰਦੀ ਹੈ।

ਇਸਦਾ ਅਭਿਆਸ ਕਿਵੇਂ ਕੀਤਾ ਜਾਂਦਾ ਹੈ:

ਕਦਮ 1 : ਗਿੱਲੇ DSR (ਇਸਨੂੰ ਟਾਰ ਵੱਤਰ ਤਕਨੀਕ ਵਜੋਂ ਵੀ ਜਾਣਿਆ ਜਾਂਦਾ ਹੈ।) ਲਈ ਜ਼ਮੀਨ ਨੂੰ ਪੱਧਰ ਕੀਤਾ ਜਾਂਦਾ ਹੈ ਅਤੇ ਬਿਜਾਈ ਤੋਂ ਪਹਿਲਾਂ ਖੇਤ ਦੀ ਸਿੰਚਾਈ ਕੀਤੀ ਜਾਂਦੀ ਹੈ। ਖੁਸ਼ਕ DSR ਤਕਨੀਕ ਲਈ, ਕੇਵਲ ਜ਼ਮੀਨ ਨੂੰ ਪੱਧਰ ਕਰਨ ਦਾ ਕੰਮ ਕੀਤਾ ਜਾਂਦਾ ਹੈ।

ਕਦਮ 2 : ਗਿੱਲੇ DSR ਲਈ ਪਹਿਲਾਂ ਤੋਂ ਭਿੱਜੇ ਹੋਏ ਬੀਜਾਂ ਨੂੰ ਸਿੱਧਾ ਮਿੱਟੀ ਵਿੱਚ ਡਰਿੱਲ (ਬੀਜਣਾ) ਕੀਤਾ ਜਾਂਦਾ ਹੈ, ਜਦੋਂ ਕਿ ਖੁਸ਼ਕ DSR ਵਿੱਚ, ਸੁੱਕੇ ਬੀਜਾਂ ਨੂੰ ਮਿੱਟੀ ਵਿੱਚ ਡਰਿੱਲ (ਬੀਜਣਾ) ਕੀਤਾ ਜਾਂਦਾ ਹੈ।

    DSR ਦੇ ਫਾਇਦੇ::

  • • ਬਹੁਤ ਜ਼ਿਆਦਾ ਸਿੰਚਾਈ ਦੀ ਲੋੜ ਨਹੀਂ ਹੈ
  • • ਕੋਈ ਮਜ਼ਦੂਰੀ ਦੀ ਸਮੱਸਿਆ ਨਹੀਂ
  • • ਪ੍ਰਭਾਵੀ ਲਾਗਤ
  • • ਨਿਵੇਸ਼ 'ਤੇ ਉੱਚ ਵਾਪਸੀ
  • • ਵਾਤਾਵਰਣ ਅਨੁਕੂਲ ਅਭਿਆਸ